Gill
@_Gill09
...
ਸੋਸ਼ਲ ਮੀਡਿਆ ਉਪਰ ਚੰਗਾ ਤੇ ਮਾੜਾ ਪੜ੍ਹਨ ਵੇਖਣ ਨੂੰ ਸਭ ਮਿਲਦਾ। ਇਹ ਤੁਹਾਡੇ ਤੇ ਨਿਰਭਰ ਕਰਦਾ ਕਿ ਤੁਸੀਂ ਕਿਸ ਤਰਾਂ ਦਾ ਵੇਖਣਾ ਸੁਣਨਾ ਪਸੰਦ ਕਰਦੇ ਹੋ। ਪ੍ਰੋ ਸਾਹਿਬ ਨੇ ਇੱਕ ਵਧੀਆ ਉਦਾਹਰਣ ਦੇ ਨਾਲ ਦੱਸਿਆ ..
ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ॥ ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ ॥ Do not utter even a single harsh word; your true Lord abides in all. Do not break anyone's heart; these are all priceless jewels. ਬਾਬਾ ਫ਼ਰੀਦ ਜੀ!

ਬੱਚਿਆਂ ਨੂੰ ਪੰਜਾਬੀ ਵਿੱਚ ਸਿੱਖਿਅਤ ਕਰਨ ਲਈ ਇੱਕ ਵਧੀਆ ਉਪਰਾਲਾ ਏ । ਨਿੱਕੇ ਨਿੱਕੇ ਬੱਚੇ ਵੀ ਖੁਸ਼ੀ ਖੁਸ਼ੀ ਸਿਖ ਰਹੇ ਨੇ। ਪੰਜਾਬ ਦੇ ਕਿਸੇ ਪਿੰਡ ਦੇ ਸਰਕਾਰੀ ਸਕੂਲ ਦੀ ਵੀਡੀਓ ਲੱਗਦੀ ਏ, ਬੱਚਿਆਂ ਨੂੰ ਸਿਖਾਉਣ ਲਈ ਇਸ ਤਰਾਂ ਦੀਆਂ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ ਏ ।
ਸਿੰਘ ਸਾਹਿਬ ਵੀ ਬਹੁਤ ਹਿਸਾਬ ਨਾਲ ਹੀ ਤਲਬ ਕਰਦੇ ਨੇ, ਐਵੇਂ ਹਰ ਕਿਸੇ ਨੂੰ ਪ੍ਰੇਸ਼ਾਨ ਨਹੀਂ ਕਰਦੇ..
ਕਿੰਨੀ ਵੀ ਆਜ਼ਾਦੀ ਕਿਓਂ ਨਾ ਮਿਲੀ ਹੋਵੇ ਪਰ ਜ਼ਿੰਦਗੀ ਵਿੱਚ ਕਿਸੇ ਤੋਂ ਝਿਜਕ ਜਾਂ ਕਿਸੇ ਦਾ ਡਰ ਹੋਣਾ ਬਹੁਤ ਜ਼ਰੂਰੀ ਹੁੰਦਾ, ਗੱਲਬਾਤ ਦਾ ਸਲੀਕਾ ਜ਼ਰੂਰ ਆਉਣਾ ਚਾਹੀਦਾ। ਖੁੱਲ ਕੇ ਬੋਲਣਾ ਜਾਂ ਗੱਲ ਕਰਨਾ ਤਾਂ ਠੀਕ ਹੁੰਦਾ ਪਰ ਬੇਜਾ ਬੋਲਣ ਨੂੰ ਆਜ਼ਾਦੀ ਨਹੀਂ, ਬੇਸ਼ਰਮੀ ਕਹਿੰਦੇ ਨੇ..
ਟਵੀਟਰ ਵਾਲੇ ਟੁੱਟੇ ਦਿਲਾ ਲਈ ਕੁਝ ਸੱਚਾ ਗਿਆਨ ਜਦੋ ਕੋਈ ਕੁੜੀ/ਮੁੰਡਾ ਖੁੱਲਕੇ ਦਿਲ ਤੋਂ ਇਜਹਾਰ ਕਰੇ ਤਾਂ ਅਕਸਰ ਦੂਜੇ ਪਾਸੇ ਉਹਨੂੰ for granted ਲੈਣਾ ਸ਼ੁਰੂ ਕਰ ਦਿੰਦੇ।ਸੰਭਲ ਕੇ ਰਹੋ ਸਾਰੇ ਤੇ ਆਪਣੇ ਆਪ ਨੂੰ strongਰੱਖੋ ਨਾ ਗਲਤ ਕਹਾਓ ਨਾ ਕਹੋ ਤੇ ਨਾ ਹੀ ਬੇਬਸ ਬਣੋ ਪਰ ਕਈ ਮੁੰਡੇ ਚਾਂਬਲ ਜਾਂਦੇ ਵੀ ਅਸੀ ਤਾਂ ਰੱਬ ਬਣਗੇ ਇਹ ਕੀ ਕਰਲੂ ਸਾਡਾ।
Why this movie is banned in india and the Gujarat port is open for trade ? #Chal_mera_putt4
ਇਹ ਸਮਝਣ ਦੀ ਲੋੜ ਹੈ ਕਿ ਗੱਲ land pooling ਦੀ ਨਹੀਂ ਗੱਲ ਸਿਰਫ਼ ਖੇਤੀ ਅਧੀਨ ਜ਼ਮੀਨ ਗੁਆਉਣ ਦੀ ਹੈ।ਕੀ ਇਸ ਤੋਂ ਪਹਿਲਾਂ ਅਕਾਲੀ ਸਰਕਾਰ ਜਾਂ ਕਂਗਰਸ ਸਰਕਾਰ ਵੇਲ਼ੇ ਖੇਤੀ ਅਧੀਨ ਜ਼ਮੀਨ ਨਹੀਂ ਵਿਕੀ?ਬਹੁਤ ਵਿਕੀ ਹੈ।ਉਹ ਪ੍ਰਾਈਵੇਟ ਪ੍ਰਾਪਰਟੀ ਡੀਲਰਾਂ ਰਾਹੀਂ ਵਿਕੀ ਹੈ ‘ਤੇ ਹੁਣ ਸਿਰਫ਼ ਸਰਕਾਰ ਪ੍ਰਾਪਰਟੀ ਡੀਲਰ ਬਣਨ ਜਾ ਰਹੀ ਹੈ।ਜਿੰਨਾ ਮਰਜ਼ੀ 👇
ਬਲ ਬਲ ਨੀ ਮੇਰੇ ਮਨ-ਮੰਦਰ ਦੀਏ ਜੋਤੇ । ਹੱਸ ਹੱਸ ਨੀ ਮੇਰੇ ਸੋਹਲ ਦਿਲੇ ਦੀਏ ਕਲੀਏ । ਤਕ ਤਕ ਨੀ ਔਹ ਨੀਮ ਉਨਾਬੀ ਧੂੜਾਂ, ਆ ਉਨ੍ਹਾਂ ਵਿਚ ਨੂਰ ਨੂਰ ਹੋ ਰਲੀਏ । ਰੁਣਝੁਣ ਰੁਣਝੁਣ ਟੁਣਕਣ, ਸਾਜ਼ ਸਮੀਰੀ, ਜਿਉਂ ਛਲਕਣ ਬੀਜ ਸ਼ਰੀਂਹ ਦੀ ਸੁੱਕੀ ਫਲੀਏ । ~ਸ਼ਿਵ

ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ॥ ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥ One who is beyond praise and slander, who looks upon gold and iron alike - says Nanak, listen, mind: know that such a person is liberated.

ਅੰਬਰਸਰ ਤੋਂ ਲਿਆ ਦੁਪੱਟਾ ਪਟਿਆਲੇ ਤੋਂ ਜੁੱਤੀ ,ਨੀ ਸੋਹਣੀ ਜੁੱਤੀ ਤਿਖੀਆਂ ਨੋਕਾ ਫੁੱਲ ਗੁਲ਼ਾਬੀ ਸਾਵੇ ,ਬਣਕੇ ਹੀਰ ਕੁੜੇ ਮੈਂ ਚੱਲੀ ਮੁਕਲਾਵੇ 🥰 #ਸਾਉਣ #punjabigirls #punjabijutti
ਕੁਝ ਲੋਕਾਂ ਦੀ ਸੋਚਣ ਸ਼ਕਤੀ ਪਤਾ ਨੀ ਕਿੱਥੇ ਚਲੀ ਗਈ ਏ। ਪਿਛਲੇ ਦਿਨੀਂ ਜੋ ਜਸਵਿੰਦਰ ਬਰਾੜ ਨੂੰ ਬੋਲਿਆ ਗਿਆ, ਓਥੋਂ ਲੋਕਾਂ ਦੇ ਮਾਨਸਿਕ ਪੱਧਰ ਦਾ ਪਤਾ ਲੱਗਦਾ ਕਿਸੇ ਦੀ ਗਾਇਕੀ ਨਹੀਂ ਪਸੰਦ ਤਾਂ ਨਾ ਸੁਣੋ ਪਰ ਓਸ ਬਾਰੇ ਜਾਂ ਓਸਦੇ ਪਰਿਵਾਰ ਬਾਰੇ ਬੋਲਣ ਦਾ ਅਧਿਕਾਰ ਕਿਸੇ ਕੋਲ ਨਹੀਂ ਹੈਗਾ..
ਜ਼ੱਰਾ ਜ਼ੱਰਾ ਜੋ ਆਤਮਾ 'ਤੇ ਕਿਰੇ, ਨਾਲ ਦੀ ਨਾਲ ਇਸ ਨੂੰ ਸਾਂਭੀ ਚਲ ਵਰਨਾ ਮਿੱਟੀ ਅਤੁੱਲਵੀਂ ਹੇਠੋਂ, ਤੈਥੋਂ ਸਿਰ ਨਾ ਉਠਾਲ ਹੋਵੇਗਾ..

ਹਰ ਸਜਾ ਇੱਕ ਵਜਾ ਕਰਕੇ ਮਿਲਦੀ ਹੈ ਤੇ ਉਸ ਵਜਾ ਵਿੱਚ ਹੀ ਰੱਬ ਦੀ ਰਜਾ ਹੁੰਦੀ ਹੈ ਪਰ ਇਨਸਾਨ ਉਸੇ ਰੱਬ ਦੀ ਰਜਾ ਨੂੰ ਨਾ ਸਮਝ ਕੇ ਆਪਦੀ ਮਿਲੀ ਸਜਾ ਦਾ ਹਿਸਾਬ ਮੰਗਣ ਲੱਗ ਜਾਂਦਾ ਤੇ ਇਸੇ ਤਰਾ ਹੋਰ ਕਈ ਗਲਤੀਆ ਕਰਦਾ ਜਾਦਾ॥ #view #waterfalls #sopeacefull
ਨ ਏਥੇ ਸੱਚ ਦਾ ਕੋਈ ਸੇਕ ਸਹਿੰਦਾ, ਤੇ ਨਾ ਵਫ਼ਾ ਦੀ ਹੀ ਛਾਵੇਂ ਬਹਿੰਦਾ, ਜਹਾਨ ਉਹਨਾਂ ਤੋਂ ਖ਼ੌਫ਼ ਖਾਂਦਾ, ਜਿਨ੍ਹਾਂ 'ਚ ਦਿਸਦਾ ਨਾ ਦਾਗ਼ ਕੋਈ। ~ ਸੁਖਵਿੰਦਰ ਅੰਮ੍ਰਿਤ
ਓਹੀ ਆਵਾਜ਼ ਤੇ ਤਰਜ਼, ਇੰਝ ਜਾਪਿਆ ਕ ਪੁਰਾਣੇ ਸਕੂਲ ਵਾਲ਼ੇ ਦਿਨ ਵਾਪਿਸ ਆ ਗਏ ਹੁੰਦੇ ਜਦੋਂ ਸਕੂਲ ਸਕੂਲ ਦੀ ਬਸ ਚ ਅਮਰਿੰਦਰ ਗਿੱਲ ਦੇ ਗੀਤ ਹੀ ਚਲਦੇ ਸੀ।
It’s easy to say “Sorry” once you have been exposed. But the truth is, many people are not truly sorry for lying, cheating or betraying …. They are just sorry they got caught. Sorry for the damage to their image not for the damage they caused. If you have to hide it, deny it…