Raman Sekhon
@RamanPsekhon
ਜੇ ਜ਼ਿੰਦਗੀ ਤੇ ਮੋਤ ਚੋਂ ਇਕ ਚੁਣਨਾ ਪਵੇ ਤਾਂ ਮੇਰੇ ਦੋਸਤ ਕਦੇ ਜੀਣਾ ਨਾ ਭੁਲੀਂ ।
ਜੇ ਜ਼ਿੰਦਗੀ ਤੇ ਮੋਤ ਚੋਂ ਕਦੇ ਇਕ ਚੁਣਨਾ ਪਵੇ ਤਾਂ ਮੇਰੇ ਦੋਸਤ ਕਦੇ ਜੀਣਾ ਨਾ ਭੁਲੀਂ । ❤♟
ਕੱਲ Cylinder ਦਾ regulator ਲਾਓਂਦੀ ਨੂੰ ਯਾਦ ਆਇਆ ਕਿ ਜਦੋਂ ਸਕੂਲ ਜਾਂਦੇ ਹੁੰਦੇ ਸੀ ਸਾਡੇ ਕੁੜੀਆਂ ਦੇ ਸਾਈਕਲ ਦੀ ਚੈਨ ਲੱਥ ਜਾਣੀ ਤੇ ਸਾਡੇ ਭਰਾਵਾਂ ਨੇ ਪਾ ਕੇ ਦੇਣੀ, ਤੇ ਨਾਲ ਰੌਲਾ ਪਾਈ ਜਾਣਾ, ਇਹਨਾਂ ਨੂੰ ਕੱਖ ਨੀ ਕਰਨਾ ਆਓਂਦਾ ਚੈਨ ਵੀ ਨਹੀਂ ਪਾ ਸਕਦੀਆਂ । ਕੰਮ ਤੇ ਇਹ ਵੀ ਕੋਈ ਵੱਡਾ ਨਹੀਂ ਪਰ ਚੈਨ ਪਾਉਣ ਨਾਲੋਂ ਵੱਡਾ ਸੀ । 😀
ਮਾਏਂ ! ਨੀ ਮਾਏ ! ਮੈਂ ਇਕ ਸ਼ਿਕਰਾ ਯਾਰ ਬਣਾਇਆ ਚੂਰੀ ਕੁੱਟਾਂ ਤੇ ਉਹ ਖਾਂਦਾ ਨਾਹੀਂ ਉਹਨੂੰ ਦਿਲ ਦਾ ਮਾਸ ਖਵਾਇਆ ਇਕ ਉਡਾਰੀ ਐਸੀ ਮਾਰੀ ਉਹ ਮੁੜ ਵਤਨੀਂ ਨਹੀਂ ਆਇਆ । ਸ਼ਿਵ ਕੁਮਾਰ ਬਟਾਲਵੀ #ਸ਼ਿਕਰਾ


#1158 ਭਰਤੀ ਦਾ ਮਾਨਯੋਗ ਸੁਪਰੀਮ ਕੋਰਟ ਵੱਲੋਂ ਰੱਦ ਕਰ ਦੇਣਾ ਬੇਹੱਦ ਨਿਰਾਸ਼ਾਜਨਕ ਹੈ। ਇਕ ਲੰਬੀ ਜਦੋ ਜਹਿਦ ਵਿਚੋਂ ਇਨਾਂ ਨੂੰ ਨਿਯੁੱਕਤੀ ਪੱਤਰ ਮਿਲੇ ਸੀ ਪਰ ਸੁਪਰੀਮ ਕੋਰਟ ਵਿੱਚ ਕੇਸ ਚੰਗੀ ਤਰਾਂ ਨਾ ਡਿਫੈਂਡ ਹੋਣ ਕਰਕੇ ਭਰਤੀ ਰੱਦ ਕਰ ਦਿੱਤੀ ਗਈ। ਇਹ ਗੁਜਾਰਿਸ਼ ਹੈ ਪੰਜਾਬ ਦੇ ਮੁੱਖ ਮੰਤਰੀ @BhagwantMann ਜੀ ਨੂੰ ਤੇ ਪੰਜਾਬ ਦੇ ਸਿੱਖਿਆ…
ਡੂੰਘੇ ਦਰਦ ਦਰਿਆਵਾਂ ਦੇ .... ( ਜੇਹਲਮ ) Pic ÷ @BabarJalandhari

ਥੋੜਾ ਜਿਹਾ ਸਖ਼ਤ ਸਮਾਂ ਵੀ ਮਨ ਨੂੰ ਠਹਿਰਣਾ ਸਿਖਾ ਦਿੰਦਾ ਹੈ , ਕਿੰਨਾ ਕੁਝ ਨਜਿੱਠਣਾ ਵੀ ਦੱਸ ਦਿੰਦਾ ਹੈ, ਤੇ ਜੇ ਇਸੇ ਵਿੱਚ ਕਿਸੇ ਚੋਭ ਤੋਂ ਪਾਸੇ ਹੋਣਾਂ ਹੀ ਨਾ ਆਇਆ ਤਾਂ ਫਿਰ ਰਾਹਾਂ ਦਾ ਮਾਣ ਹੀ ਕਾਹਦਾ ਹੋਇਆ। ਰਮਨ ਸੇਖੋਂ ।

ਦਿਨ ਚੜ੍ਹੇ ਤੂੰ ਮੇਰੀ ਸਵੇਰ ਹੋਵੇਂ ਤੇ ਸ਼ਾਮਾਂ ਨੂੰ ਸ਼ਾਮ ਹੋਵੇਂ। ਦਿਨੇਂ ਹੋਵੇਂ ਸਾਰੀ ਸਰਗਰਮੀ ਰਾਤਾਂ ਨੂੰ ਮੇਰਾ ਆਰਾਮ ਹੋਵੇਂ। ਤੁਰਾਂ ਤਾਂ ਮੇਰੇ ਨਾਲ ਹੋਵੇਂ ਮਨ ਦੇ ਵਿਚਲਾ ਖ਼ਿਆਲ ਹੋਵੇਂ, ਪੜ੍ਹਨ ਲਈ ਅੱਖਰ ਸਾਰੇ ਲਿਖਣ ਨੂੰ ਮੇਰਾ ਕਲਾਮ ਹੋਵੇਂ। ਹਉਮੈਂ ਦੀ ਸਿਖਰ ਤੂੰ ਹੋਵੇਂ ਤੇ ਮੁਕਤੀ ਦੀ ਸ਼ੁਰੂਆਤ ਹੋਵੇਂ, ਔਕਾਤ ਦੀ ਤੂੰ ਔਕਾਤ ਹੋਵੇਂ…
Konark Temple in Odisha is a 700 year old architectural wonder . About this temple, it has been said "Konark is a living testimony to the speculative daring and the artistic sensibility of a race that once knew how to live, love, worship, and create in heroic proportions."…


ਇਹ ਮਾਮਲਾ ਹੁਣ ਸਿਰਫ਼ ਬਿਕਰਮਜੀਤ ਸਿੰਘ ਮਜੀਠੀਆ ਦਾ ਨਹੀਂ, ਸਮੂਚੀ ਸ਼੍ਰੋਮਣੀ ਅਕਾਲੀ ਦਲ ਦੇ ਪੂਰੇ ਕਾਰਜਕਾਲ 'ਤੇ ਸਵਾਲ ਖੜੇ ਕਰ ਰਿਹਾ ਹੈ । ਇਹ ਕਹਿ ਦੇਣਾ ਆਸਾਨ ਹੈ ਕਿ ਆਪ ਸਰਕਾਰ ਰਾਜਨੀਤਿਕ ਸਾਜਿਸ਼ਾਂ ਕਰ ਰਹੀ ਹੈ, ਪਰ ਐਡਵੋਕੇਟ ਨਵਕਿਰਨ ਸਿੰਘ ਤੇ ਰਾਜਵਿੰਦਰ ਸਿੰਘ ਬੈਂਸ ਦੀ ਗੰਭੀਰਤਾ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਤੇ ਅਕਾਲੀ…
ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣਾ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦੀ ਗਲਤੀ ਸੀ । ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਆਮ ਆਦਮੀ ਪਾਰਟੀ ਦੀ ਲੋੜ ਹੈ , ਇਹ ਸਮਝਣਾ ਆਮ ਆਦਮੀ ਪਾਰਟੀ ਦੀ ਗਲਤੀ ਸੀ। ਹੋਰ ਵੀ ਚੰਗਾ ਹੁੰਦਾ ਜੇ ਕੁੰਵਰ ਵਿਜੇ ਪ੍ਰਤਾਪ ਪਾਰਟੀ ਦੇ ਹਲਾਤ ਵੇਖ ਕੇ ਪਹਿਲਾਂ ਹੀ ਆਪ ਅਸਤੀਫ਼ਾ ਦੇ ਦਿੰਦੇ । This is a clear…

“Where fear is, justice cannot be”. Lovely. I realise importance of this dissent more after going through Palkhivala’s book. No one expected this. Palhkhivala even thought Khanna may be the dark horse here. Turned out to be a big surprise!
ਅੱਜ ਕੌਮਾਂਤਰੀ ਓਲੰਪਿਕ ਦਿਵਸ ਹੈ। 1894 ਵਿੱਚ ਅੱਜ ਦੇ ਹੀ ਦਿਨ (23 ਜੂਨ) ਕੌਮਾਂਤਰੀ ਓਲੰਪਿਕ ਕਮੇਟੀ ਬਣੀ ਸੀ ਜਿਸ ਤੋਂ ਬਾਅਦ ਮਾਡਰਨ ਓਲੰਪਿਕਸ ਖੇਡਾਂ ਦਾ ਮੁੱਢ ਬੰਨ੍ਹਿਆ ਸੀ। 1896 ਵਿੱਚ ਪਹਿਲੀਆਂ ਨਵੀਨ ਓਲੰਪਿਕਸ ਖੇਡਾਂ ਕਰਵਾਈਆਂ ਗਈਆਂ,ਖੇਡਾਂ ਦੇ ਮਹਾਂਕੁੰਭ ਵਿੱਚ 200 ਦੇ ਲਗਭਗ ਦੇਸ਼ ਤੇ 10 ਹਜ਼ਾਰ ਦੇ ਕਰੀਬ ਖਿਡਾਰੀ 4 ਸਾਲ ਬਾਅਦ ਚੋਣ…
ਅਸੀਂ ਜਾਨ ਵਲੋਂ ਦੀਵੇ, ਈਮਾਨ ਵਲੋਂ ਤਾਰੇ ਅਸੀਂ ਦੀਵੇ ਵਾਂਗ ਬੁਝਣਾ, ਅਸੀਂ ਤਾਰੇ ਵਾਂਗ ਰਹਿਣਾ ਸੁਰਜੀਤ ਪਾਤਰ

ਸੰਗੀਤ ਜ਼ਿੰਦਗੀ ਦਾ ਓਹ ਅਹਿਮ ਹਿੱਸਾ ਜਿਹੜਾ ਜਨਮ ਤੋਂ ਲੈ ਕੇ ਆਖੀਰ ਤੱਕ ਗਾਇਆ ਜਾਂਦਾ ਹੈ, ਜਨਮ ਵੇਲੇ ਖੁਸ਼ੀ ਦੇ ਗੀਤ , ਲੋਰੀਆਂ, ਫਿਰ ਇਸ਼ਕ ਮਿਜਾਜ਼ੀ ਗਾਓਂਦੀਆਂ ਹੀਰਾਂ, ਤੇ ਇਸ਼ਕ ਹਕੀਕੀ ਨੂੰ ਸੁਣਾਉਂਦੇ ਰੂਹਾਨੀ ਰਾਗ, ਹੋਰ ਤੇ ਹੋਰ ਰੀਤ ਰਿਵਾਜ਼ ਦਾ ਹਿੱਸਾ ਘੋੜੀਆਂ, ਸੁਹਾਗ, ਟੱਪੇ, ਬੋਲੀਆਂ, ਫਿਰ ਜੰਗ ਦੇ ਮੈਦਾਨਾਂ ਨੂੰ ਵੰਗਾਰਦੀਆਂ ਵਾਰਾਂ…
ਸਾਹਿਤ ਅਕਾਦਮੀ, ਯੁਵਾ ਪੁਰਸਕਾਰ 2025 ਪ੍ਰੋਫੈਸਰ ਮਨਦੀਪ ਔਲਖ "ਗਰਲਜ਼ ਹੋਸਟਲ"


ਨਵੀਂ ਸਰਕਾਰ ਵੇਲੇ ਵੀ ਨਵੀਆਂ ਪਿਰਤਾਂ ਦੀ ਉਡੀਕ ਕੀਤੀ ਹੈ ਪੰਜਾਬ ਨੇ, ਇਸ ਵਿੱਚ ਜੋ ਮੁੜ ਤੋਂ ਪਿਸਦੇ ਨਜ਼ਰ ਆ ਰਹੇ ਹਨ ਓਹ ਹੈ ਪੰਜਾਬ ਦੇ ਓਹ ਨੌਜਵਾਨ ਜਿਹੜੇ ਇਮਤਿਹਾਨਾਂ ਦੀ ਤਿਆਰੀ ਕਰ ਰਹੇ ਨੇ ਪਰ ਨੋਟੀਫਿਕੇਸ਼ਨ ਦੇ ਬਾਵਜੂਦ ਕੋਈ ਪੇਪਰ ਨਹੀਂ ਲਿਆ ਜਾ ਰਿਹਾ। ਹੁਣ ਤੱਕ ਬੱਸ ਪਹਿਲੀਆਂ ਸਰਕਾਰਾਂ ਵੱਲੋਂ ਨਿਕਲੀਆਂ ਭਰਤੀਆਂ ਹੀ ਮੁਕੰਮਲ ਹੋਈਆਂ ਹਨ।…